ਸੋਲਰ ਹੋਮਜ਼ ਪ੍ਰੋਗਰਾਮ (Solar Homes Program) – Punjabi

ਊਰਜਾ ਬਿੱਲਾਂ ਵਿੱਚ ਬੱਚਤ ਕਰਨ ਲਈ ਮਿਲਣ ਵਾਲੀਆਂ ਛੋਟਾਂ, ਯੋਗਤਾ ਅਤੇ ਅਰਜ਼ੀ ਦੇਣ ਦੇ ਤਰੀਕੇ ਬਾਰੇ ਜਾਣੋ।

'ਸੋਲਰ ਹੋਮਜ਼ ਪ੍ਰੋਗਰਾਮ' ਕੀ ਹੈ?

'ਸੋਲਰ ਹੋਮਜ਼ ਪ੍ਰੋਗਰਾਮ' ਵਿਕਟੋਰੀਆ ਸਰਕਾਰ ਦਾ ਇੱਕ ਪ੍ਰੋਗਰਾਮ ਹੈ ਜੋ ਵਿਕਟੋਰੀਆ ਦੇ ਘਰਾਂ ਨੂੰ ਉਨ੍ਹਾਂ ਦੇ ਊਰਜਾ ਬਿੱਲਾਂ ਵਿੱਚ ਬੱਚਤ ਕਰਨ ਵਿੱਚ ਮਦਦ ਕਰਨ ਲਈ ਛੋਟਾਂ ਅਤੇ ਬਿਨਾਂ ਵਿਆਜ ਵਾਲੇ ਕਰਜ਼ੇ ਪ੍ਰਦਾਨ ਕਰਦਾ ਹੈ।

ਜੇਕਰ ਤੁਸੀਂ ਯੋਗ ਹੋ, ਤਾਂ ਤੁਹਾਨੂੰ ਹੇਠ ਲਿਖੀਆਂ ਚੀਜ਼ਾਂ ਲਈ ਭੁਗਤਾਨ ਕਰਨ ਵਿੱਚ ਵਿੱਚ ਮਦਦ ਵਜੋਂ ਪੈਸੇ (ਛੋਟ) ਮਿਲ ਸਕਦੇ ਹਨ:

  • ਸੋਲਰ ਪੈਨਲ (PV) ਸਿਸਟਮ ਅਤੇ/ਜਾਂ
  • ਊਰਜਾ ਕੁਸ਼ਲ ਗਰਮ ਪਾਣੀ ਵਾਲਾ ਹੀਟਰ।

ਆਪਣੇ ਉਪਕਰਨਾਂ ਨੂੰ ਚਲਾਉਣ ਲਈ ਸੂਰਜੀ ਊਰਜਾ ਦੀ ਵਰਤੋਂ ਕਰਨ ਨਾਲ ਤੁਹਾਡੇ ਬਿਜਲੀ ਦੇ ਖ਼ਰਚੇ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।

ਗੈਸ ਨਾਲ ਚੱਲਣ ਵਾਲੇ ਗਰਮ ਪਾਣੀ ਦੇ ਹੀਟਰ ਨੂੰ ਉੱਚ ਗੁਣਵੱਤਾ ਵਾਲੇ ਹੀਟ ਪੰਪ ਗਰਮ ਪਾਣੀ ਦੇ ਸਿਸਟਮ ਨਾਲ ਬਦਲਣ ਨਾਲ ਵੀ ਲਗਾਤਾਰ ਊਰਜਾ ਖ਼ਰਚੇ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।

ਛੋਟਾਂ ਅਤੇ ਅਰਜ਼ੀ ਕਿਵੇਂ ਦੇਣੀ ਹੈ

ਕਦਮ 1: ਆਪਣੀ ਯੋਗਤਾ ਚੈੱਕ ਕਰੋ

ਸੋਲਰ ਪੈਨਲ (PV) ਛੋਟ - $1,400 ਤੱਕ

ਯੋਗ ਘਰ ਸੋਲਰ ਪੈਨਲ (PV) ਲਗਾਉਣ ਦੇ ਖ਼ਰਚੇ ਲਈ $1,400 ਤੱਕ ਦੀ ਛੋਟ ਪ੍ਰਾਪਤ ਕਰ ਸਕਦੇ ਹਨ। ਇਹ ਸੋਲਰ ਪੈਨਲ (PV) ਛੋਟ ਉਨ੍ਹਾਂ ਘਰਾਂ ਲਈ ਵੀ ਉਪਲਬਧ ਹੈ ਜੋ ਹਾਲੇ ਬਣ ਰਹੇ ਹਨ।

ਮੰਨਜ਼ੂਰਸ਼ੁਦਾ ਬਿਨੈਕਾਰਾਂ ਲਈ ਬਿਨਾਂ ਵਿਆਜ ਵਾਲੇ ਕਰਜ਼ੇ ਵੀ ਉਪਲਬਧ ਹਨ।

ਤੁਸੀਂ ਸੋਲਰ ਪੈਨਲ (PV) ਛੋਟ ਲਈ ਯੋਗ ਹੋ ਸਕਦੇ ਹੋ ਜੇਕਰ:

  • ਤੁਸੀਂ ਕਿਸੇ ਮੌਜੂਦਾ ਸੰਪਤੀ ਦੇ ਮਾਲਕ ਹੋ ਅਤੇ ਉੱਥੇ ਰਹਿੰਦੇ ਹੋ, ਜਾਂ ਤੁਸੀਂ ਨਿਰਮਾਣ ਅਧੀਨ ਘਰ ਦੇ ਮਾਲਕ ਹੋ ਜਿੱਥੇ ਇਹ ਸਿਸਟਮ ਲਗਾਇਆ ਜਾਵੇਗਾ
  • ਸਾਰੇ ਮਾਲਕਾਂ ਦੀ ਮਿਲੀ-ਜੁਲੀ ਘਰੇਲੂ ਟੈਕਸਯੋਗ ਆਮਦਨ ਪ੍ਰਤੀ ਸਾਲ $210,000 ਤੋਂ ਘੱਟ ਹੈ
  • ਉਸ ਸੰਪਤੀ ਦੀ ਕੀਮਤ $3 ਮਿਲੀਅਨ ਤੋਂ ਘੱਟ ਹੈ, ਜਾਂ (ਉਸਾਰੀ ਅਧੀਨ ਘਰਾਂ ਲਈ) ਘਰ ਬਣਨ ‘ਤੇ $3 ਮਿਲੀਅਨ ਤੋਂ ਘੱਟ ਹੋਵੇਗੀ
  • ਇਸ ਸੰਪਤੀ ‘ਤੇ ਪਹਿਲਾਂ 'ਸੋਲਰ ਹੋਮਜ਼ ਪ੍ਰੋਗਰਾਮ' ਦੇ ਤਹਿਤ ਸੋਲਰ ਪੈਨਲ (PV) ਜਾਂ ਸੋਲਰ ਬੈਟਰੀ ਲਈ ਛੋਟ ਨਹੀਂ ਮਿਲੀ ਹੈ
  • ਪਿਛਲੇ 10 ਸਾਲਾਂ ਵਿੱਚ ਇਸ ਸੰਪਤੀ ‘ਤੇ ਸੋਲਰ ਪੈਨਲ (PV) ਸਿਸਟਮ ਨਹੀਂ ਲਗਾਇਆ ਗਿਆ ਹੈ।

ਕਿਰਾਏ ਵਾਲੀਆਂ ਸੰਪਤੀਆਂ ਲਈ ਸੋਲਰ ਪੈਨਲ (PV) ਛੋਟ – $1,400 ਤੱਕ

ਯੋਗ ਕਿਰਾਇਆ ਪ੍ਰਦਾਤਾ ਸੋਲਰ ਪੈਨਲ (PV) ਲਗਾਉਣ ਦੇ ਖ਼ਰਚੇ ਲਈ $1,400 ਤੱਕ ਦੀ ਛੋਟ ਪ੍ਰਾਪਤ ਕਰ ਸਕਦੇ ਹਨ। ਇਹ ਛੋਟ ਹਰੇਕ ਵਿੱਤੀ ਸਾਲ ਵਿੱਚ ਵੱਧ ਤੋਂ ਵੱਧ ਦੋ ਕਿਰਾਏ ਵਾਲੀਆਂ ਸੰਪਤੀਆਂ ਲਈ ਉਪਲਬਧ ਹੈ।

ਮੰਨਜ਼ੂਰਸ਼ੁਦਾ ਬਿਨੈਕਾਰਾਂ ਲਈ ਬਿਨਾਂ ਵਿਆਜ ਵਾਲੇ ਕਰਜ਼ੇ ਵੀ ਉਪਲਬਧ ਹਨ।

ਤੁਸੀਂ ਆਪਣੀ ਕਿਰਾਏ ਦੀ ਜਾਇਦਾਦ ਲਈ ਸੋਲਰ ਪੈਨਲ (PV) ਛੋਟ ਲਈ ਯੋਗ ਹੋ ਸਕਦੇ ਹੋ ਜੇਕਰ:

  • ਕਿਰਾਏਦਾਰਾਂ ਦੀ ਮਿਲੀ-ਜੁਲੀ ਘਰੇਲੂ ਟੈਕਸਯੋਗ ਆਮਦਨ $210,000 ਪ੍ਰਤੀ ਸਾਲ ਤੋਂ ਘੱਟ ਹੈ
  • ਤੁਹਾਨੂੰ ਮੌਜੂਦਾ ਵਿੱਤੀ ਸਾਲ ਦੌਰਾਨ ਕਿਰਾਏ ਦੀ ਜਾਇਦਾਦ ਲਈ ਦੋ ਤੋਂ ਵੱਧ ਛੋਟਾਂ ਨਹੀਂ ਮਿਲੀਆਂ ਹਨ
  • ਇਸ ਸੰਪਤੀ ਦੀ ਕੀਮਤ $3 ਮਿਲੀਅਨ ਤੋਂ ਘੱਟ ਹੈ
  • ਇਸ ਸੰਪਤੀ ‘ਤੇ ਪਹਿਲਾਂ ਕਦੇ 'ਸੋਲਰ ਹੋਮਜ਼ ਪ੍ਰੋਗਰਾਮ' ਦੇ ਤਹਿਤ ਸੋਲਰ ਪੈਨਲ (PV) ਜਾਂ ਸੋਲਰ ਬੈਟਰੀ ਲਈ ਛੋਟ ਨਹੀਂ ਮਿਲੀ ਹੈ
  • ਪਿਛਲੇ ਦਸ ਸਾਲਾਂ ਵਿੱਚ ਇਸ ਸੰਪਤੀ ‘ਤੇ ਸੋਲਰ ਪੈਨਲ (PV) ਸਿਸਟਮ ਨਹੀਂ ਲਗਾਇਆ ਗਿਆ ਹੈ
  • ਕਿਰਾਇਆ ਪ੍ਰਦਾਤਾ ਅਤੇ ਸਾਰੇ ਕਿਰਾਏਦਾਰਾਂ ਵਿਚਕਾਰ ਇੱਕ ਸੋਲਰ ਹੋਮਜ਼ ਪ੍ਰੋਗਰਾਮ ਸਮਝੌਤੇ ‘ਤੇ ਦਸਤਖ਼ਤ ਕੀਤੇ ਗਏ ਹਨ
  • ਸੰਪਤੀ ਇਸ ਵੇਲੇ ਕਿਰਾਏ ‘ਤੇ ਦਿੱਤੀ ਹੋਈ ਹੈ ਅਤੇ ਇਸਦਾ ਕਿਰਾਇਆ ਸਮਝੌਤਾ ਲਾਗੂ ਹੈ।

ਗਰਮ ਪਾਣੀ ਲਈ ਛੋਟ - $1,400 ਤੱਕ (ਯੋਗ ਸਥਾਨਕ ਤੌਰ 'ਤੇ ਬਣਾਏ ਗਏ ਉਤਪਾਦਾਂ ਲਈ)

ਯੋਗ ਘਰਾਂ ਨੂੰ ਗਰਮ ਪਾਣੀ ਲਈ ਹੇਠ ਲਿਖੀਆਂ ਛੋਟਾਂ ਮਿਲ ਸਕਦੀਆਂ ਹਨ:

  • ਹੀਟ ਪੰਪ ਜਾਂ ਸੋਲਰ ਨਾਲ ਗਰਮ ਪਾਣੀ ਕਰਨ ਵਾਲੇ ਉਤਪਾਦ ਲਈ $1,000 ਤੱਕ, ਜਾਂ
  • ਯੋਗ ਸਥਾਨਕ ਤੌਰ 'ਤੇ ਬਣਾਏ ਗਏ ਗਰਮ ਪਾਣੀ ਕਰਨ ਵਾਲੇ ਉਤਪਾਦ ਲਈ $1,400 ਤੱਕ।

ਤੁਸੀਂ ਵਿਕਟੋਰੀਅਨ ਐਨਰਜੀ ਅੱਪਗ੍ਰੇਡਸ (VEU) ਗਰਮ ਪਾਣੀ ਦੀ ਛੋਟ ਨਾਲ ਅਗਾਊਂ ਖ਼ਰਚਿਆਂ ਨੂੰ ਹੋਰ ਵੀ ਘਟਾਉਣ ਦੇ ਯੋਗ ਹੋ ਸਕਦੇ ਹੋ। ਆਪਣੇ ਰਿਟੇਲਰ ਨੂੰ ਪੁੱਛੋ ਕਿ ਕੀ ਉਹ VEU ਮਾਨਤਾ-ਪ੍ਰਾਪਤ ਪ੍ਰਦਾਤਾ ਹਨ।

ਤੁਸੀਂ ਗਰਮ ਪਾਣੀ ਦੀ ਛੋਟ ਲਈ ਯੋਗ ਹੋ ਸਕਦੇ ਹੋ ਜੇਕਰ:

  • ਤੁਸੀਂ ਮੌਜੂਦਾ ਸੰਪਤੀ ਦੇ ਮਾਲਕ ਹੋ ਅਤੇ ਉੱਥੇ ਰਹਿੰਦੇ ਹੋ ਜਿੱਥੇ ਸਿਸਟਮ ਲਗਾਇਆ ਜਾਵੇਗਾ
  • ਸਾਰੇ ਮਾਲਕਾਂ ਦੀ ਮਿਲੀ-ਜੁਲੀ ਘਰੇਲੂ ਟੈਕਸਯੋਗ ਆਮਦਨ ਪ੍ਰਤੀ ਸਾਲ $210,000 ਤੋਂ ਘੱਟ ਹੈ
  • ਇਸ ਸੰਪਤੀ ਦੀ ਕੀਮਤ $3 ਮਿਲੀਅਨ ਤੋਂ ਘੱਟ ਹੈ
  • ਇਸ ਸੰਪਤੀ ਦੇ ਪਤੇ ‘ਤੇ ਪਹਿਲਾਂ ਕਦੇ 'ਸੋਲਰ ਹੋਮਜ਼ ਪ੍ਰੋਗਰਾਮ' ਦੇ ਤਹਿਤ ਗਰਮ ਪਾਣੀ ਜਾਂ ਸੋਲਰ ਬੈਟਰੀ ਲਈ ਛੋਟ ਨਹੀਂ ਮਿਲੀ ਹੈ
  • ਜਿਸ ਗਰਮ ਪਾਣੀ ਵਾਲੇ ਸਿਸਟਮ ਨੂੰ ਬਦਲਿਆ ਜਾਣਾ ਹੈ, ਉਹ ਖ਼ਰੀਦ ਦੀ ਤਾਰੀਖ ਤੋਂ ਘੱਟੋ-ਘੱਟ ਤਿੰਨ ਸਾਲ ਪੁਰਾਣਾ ਹੋਵੇ।

ਜੇਕਰ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਕਿ ਕੀ ਤੁਹਾਡੀ ਸੰਪਤੀ ਨੂੰ ਪਹਿਲਾਂ 'ਸੋਲਰ ਹੋਮਜ਼ ਪ੍ਰੋਗਰਾਮ' ਤਹਿਤ ਛੋਟ ਮਿਲੀ ਹੈ ਜਾਂ ਨਹੀਂ, ਤਾਂ:

  • ਕਾਰੋਬਾਰੀ ਘੰਟਿਆਂ ਦੌਰਾਨ 1300 376 393 'ਤੇ ਫ਼ੋਨ ਕਰੋ
  • ਜਾਂ 131 450 'ਤੇ ਮੁਫ਼ਤ ਰਾਸ਼ਟਰੀ ਅਨੁਵਾਦ ਅਤੇ ਵਿਆਖਿਆ ਸੇਵਾ ਨੂੰ ਫ਼ੋਨ ਕਰੋ।

ਕਦਮ 2: ਕੀਮਤ ਦਾ ਕੋਟ ਲਵੋ

Solar Victoria ਦੇ ਅਧਿਕਾਰਤ ਰਿਟੇਲਰ ਨਾਲ ਸੰਪਰਕ ਕਰੋ ਅਤੇ ਉਨ੍ਹਾਂ ਨੂੰ ਦੱਸੋ ਕਿ ਤੁਸੀਂ 'ਸੋਲਰ ਹੋਮਜ਼ ਪ੍ਰੋਗਰਾਮ' ਦੀ ਛੋਟ ਲਈ ਅਰਜ਼ੀ ਦੇਣਾ ਚਾਹੁੰਦੇ ਹੋ। ਤੁਸੀਂ ਉਨ੍ਹਾਂ ਦੇ ਵੇਰਵੇ Find an authorised retailer (ਅਧਿਕਾਰਤ ਰਿਟੇਲਰ ਲੱਭੋ) ‘ਤੇ ਲੱਭ ਸਕਦੇ ਹੋ।

ਤੁਹਾਡੇ ਦੁਆਰਾ ਚੁਣਿਆ ਗਿਆ ਉਤਪਾਦ ਸੋਲਰ ਵਿਕਟੋਰੀਆ ਉਤਪਾਦ ਸੂਚੀ ਵਿੱਚ ਸੂਚੀਬੱਧ ਹੋਣਾ ਲਾਜ਼ਮੀ ਹੈ।

ਜੇਕਰ ਤੁਹਾਡਾ ਘਰ ਨਿਰਮਾਣ ਅਧੀਨ ਹੈ, ਤਾਂ ਯੋਜਨਾ ਦੇ ਸ਼ੁਰੂਆਤੀ ਪੜਾਅ ਵਿੱਚ ਹੀ ਆਪਣੇ ਬਿਲਡਰ ਨਾਲ ਗੱਲ ਕਰੋ। ਨਿਰਮਾਣ ਦੌਰਾਨ ਸਿਸਟਮ ਲਗਾਉਣ ਲਈ ਤੁਹਾਨੂੰ ਆਪਣੇ ਬਿਲਡਰ ਦੀ ਸਹਿਮਤੀ ਦੀ ਲੋੜ ਹੋਵੇਗੀ।

ਜੇਕਰ ਤੁਸੀਂ ਗਰਮ ਪਾਣੀ ਦੇ ਸਿਸਟਮ ਲਈ ਕੋਟ ਲੈ ਰਹੇ ਹੋ, ਤਾਂ ਇਹ ਯਕੀਨੀ ਬਣਾਓ ਕਿ ਰਿਟੇਲਰ ਵਿਕਟੋਰੀਅਨ ਐਨਰਜੀ ਅੱਪਗ੍ਰੇਡਸ (VEU) ਪ੍ਰੋਗਰਾਮ ਨਾਲ ਵੀ ਰਜਿਸਟਰਡ ਹੈ, ਤਾਂ ਜੋ ਤੁਸੀਂ VEU ਗਰਮ ਪਾਣੀ ਦੀ ਛੋਟ ਵੀ ਪ੍ਰਾਪਤ ਕਰ ਸਕੋ।

ਕਦਮ 3: ਆਪਣੀ ਛੋਟ ਲਈ ਅਰਜ਼ੀ ਦਿਓ

ਜਦੋਂ ਤੁਸੀਂ ਕਿਸੇ ਅਧਿਕਾਰਤ ਰਿਟੇਲਰ ਤੋਂ ਕੋਟ ਸਵੀਕਾਰ ਕਰ ਲੈਂਦੇ ਹੋ, ਤਾਂ ਤੁਹਾਨੂੰ Service Victoria ਦੇ ਗਾਹਕ ਪੋਰਟਲ ਰਾਹੀਂ ਔਨਲਾਈਨ ਅਰਜ਼ੀ ਦੇਣ ਲਈ ਇੱਕ ਲਿੰਕ ਪ੍ਰਾਪਤ ਹੋਵੇਗਾ।
ਤੁਹਾਡਾ ਰਿਟੇਲਰ:

  • ਤੁਹਾਡੀ ਤਰਫੋਂ ਛੋਟ ਜਾਂ ਕਰਜ਼ੇ ਦੀ ਰਕਮ ਦਾ ਦਾਅਵਾ ਕਰੇਗਾ, ਅਤੇ
  • ਤੁਹਾਡੇ ਸਿਸਟਮ ਅਤੇ ਇੰਸਟਾਲੇਸ਼ਨ ਦੀ ਕੁੱਲ ਲਾਗਤ ਵਿੱਚੋਂ ਇਹ ਰਕਮ ਘਟਾ ਦੇਵੇਗਾ।

ਇੰਸਟਾਲੇਸ਼ਨ ਤੋਂ ਬਾਅਦ, ਤੁਸੀਂ ਆਪਣੇ ਰਿਟੇਲਰ ਨੂੰ ਬਕਾਇਆ ਰਕਮ ਭੁਗਤਾਨ ਕਰਦੇ ਹੋ।

ਹੋਰ ਜਾਣਕਾਰੀ ਲਈ ਸਾਡਾ apply page ਵੇਖੋ।

ਜੇਕਰ ਤੁਹਾਡੇ ਕੋਈ ਸਵਾਲ ਹਨ ਤਾਂ ਸਾਡੇ ਨਾਲ ਸੰਪਰਕ ਕਰੋ

ਆਪਣੀ ਭਾਸ਼ਾ ਵਿੱਚ ਗੱਲ ਕਰਨ ਲਈ, ਮੁਫ਼ਤ ਰਾਸ਼ਟਰੀ ਅਨੁਵਾਦ ਅਤੇ ਵਿਆਖਿਆ ਸੇਵਾ ਨੂੰ 131 450 'ਤੇ ਫ਼ੋਨ ਕਰੋ।

ਸਾਡੇ ਨਾਲ ਅੰਗਰੇਜ਼ੀ ਵਿੱਚ ਗੱਲ ਕਰਨ ਲਈ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ (ਸਰਕਾਰੀ ਛੁੱਟੀਆਂ ਤੋਂ ਇਲਾਵਾ) 1300 376 393 'ਤੇ ਫ਼ੋਨ ਕਰੋ।

ਹੋਰ ਸੰਪਰਕ ਤਰੀਕਿਆਂ ਲਈ, 'ਸਾਡੇ ਨਾਲ ਸੰਪਰਕ ਕਰੋ' 'ਤੇ ਜਾਓ।

ਊਰਜਾ ਬਚਾਉਣ ਲਈ ਹੋਰ ਮਦਦ

ਹੋਰ ਸਰਕਾਰੀ ਪ੍ਰੋਗਰਾਮ ਤੁਹਾਨੂੰ ਊਰਜਾ ਬਿੱਲਾਂ 'ਤੇ ਬੱਚਤ ਕਰਨ ਵਿੱਚ ਮਦਦ ਕਰ ਸਕਦੇ ਹਨ:

Updated

Stay informed

Sign up to our householder newsletter and get the latest renewable energy news, insights and energy-saving tips delivered to your inbox once a month.